Home ⇒ Sri Guru Granth Sahib Ji
Display Settings [Click here]
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ. There is but one God. True is His Name, creative His personality and immortal His form. He is without fear sans enmity, unborn and self-illumined. By the Guru's grace He is obtained. ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ। |
ਜਪੁ ॥ जपु ॥ Jap. Embrace His meditation. ਉਸ ਦਾ ਸਿਮਰਨ ਕਰ। |
ਆਦਿ ਸਚੁ, ਜੁਗਾਦਿ ਸਚੁ ॥ आदि सचु जुगादि सचु ॥ Āḏ sacẖ jugāḏ sacẖ. True in the prime, True in the beginning of ages, ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ, |
ਹੈ ਭੀ ਸਚੁ; ਨਾਨਕ, ਹੋਸੀ ਭੀ ਸਚੁ ॥੧॥ है भी सचु नानक होसी भी सचु ॥१॥ Hai bẖī sacẖ Nānak hosī bẖī sacẖ. ||1|| True He is even now and True He verily, shall be, O Nanak! ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ। |
ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥ सोचै सोचि न होवई जे सोची लख वार ॥ Socẖai socẖ na hova▫ī je socẖī lakẖ vār. By pondering on God, man cannot have a conception of Him, even though he may ponder over lacs of times. ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ। |
ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ॥ चुपै चुप न होवई जे लाइ रहा लिव तार ॥ Cẖupai cẖup na hova▫ī je lā▫e rahā liv ṯār. Even though one be silent and remains absorbed in Lord's constant love he obtains not mind's silence. ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ। |
ਭੁਖਿਆ, ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥ भुखिआ भुख न उतरी जे बंना पुरीआ भार ॥ Bẖukẖi▫ā bẖukẖ na uṯrī je bannā purī▫ā bẖār. The hunger of the hungry departs not, even though they may pile up loads of the world's valuables. ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ। |
ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ ॥ सहस सिआणपा लख होहि त इक न चलै नालि ॥ Sahas si▫āṇpā lakẖ hohi ṯa ik na cẖalai nāl. Man may possess thousands and lacs of wits, but not even one (goes with him) avails him in the Lord's court. ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ। |
ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ? ॥ किव सचिआरा होईऐ किव कूड़ै तुटै पालि ॥ Kiv sacẖi▫ārā ho▫ī▫ai kiv kūrhai ṯutai pāl. How can we be true and how can the screen of untruth be rent? ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ? |
ਹੁਕਮਿ ਰਜਾਈ ਚਲਣਾ; ਨਾਨਕ, ਲਿਖਿਆ ਨਾਲਿ ॥੧॥ हुकमि रजाई चलणा नानक लिखिआ नालि ॥१॥ Hukam rajā▫ī cẖalṇā Nānak likẖi▫ā nāl. ||1|| O Nanak! By obeying, the pre-ordained order of the Lord's will. ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ। |
ਹੁਕਮੀ ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ ॥ हुकमी होवनि आकार हुकमु न कहिआ जाई ॥ Hukmī hovan ākār hukam na kahi▫ā jā▫ī. By the Lord's order bodies are produced. His order cannot be narrated. ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ। |
ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ॥ हुकमी होवनि जीअ हुकमि मिलै वडिआई ॥ Hukmī hovan jī▫a hukam milai vadi▫ā▫ī. With His fiat the souls come into being and with His fiat greatness is obtained. ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ। |
ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥ हुकमी उतमु नीचु हुकमि लिखि दुख सुख पाईअहि ॥ Hukmī uṯam nīcẖ hukam likẖ ḏukẖ sukẖ pā▫ī▫ah. By His command the mortals are make high and low and by His written command they obtain woe and weal. ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ। |
ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ॥ इकना हुकमी बखसीस इकि हुकमी सदा भवाईअहि ॥ Iknā hukmī bakẖsīs ik hukmī saḏā bẖavā▫ī▫ah. Some obtain gifts through His order and some through His order are ever made to wander in transmigration. ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ। |
ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥ हुकमै अंदरि सभु को बाहरि हुकम न कोइ ॥ Hukmai anḏar sabẖ ko bāhar hukam na ko▫e. All are subject to His fiat and none is exempt from His fiat. ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ। |
ਨਾਨਕ, ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥ नानक हुकमै जे बुझै त हउमै कहै न कोइ ॥२॥ Nānak hukmai je bujẖai ṯa ha▫umai kahai na ko▫e. ||2|| O Nanak! if man were to understand Lord's fiat, then no one would take pride (speak in ego). ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ। |
ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ॥ गावै को ताणु होवै किसै ताणु ॥ Gāvai ko ṯāṇ hovai kisai ṯāṇ. Who can sing His might? Who has power to sing it? ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ? |
ਗਾਵੈ ਕੋ, ਦਾਤਿ ਜਾਣੈ ਨੀਸਾਣੁ ॥ गावै को दाति जाणै नीसाणु ॥ Gāvai ko ḏāṯ jāṇai nīsāṇ. Who can sing His bounties and know His resplendent effulgence? ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ? |
ਗਾਵੈ ਕੋ, ਗੁਣ ਵਡਿਆਈਆ ਚਾਰ ॥ गावै को गुण वडिआईआ चार ॥ Gāvai ko guṇ vaḏi▫ā▫ī▫ā cẖār. Some chant the Lord's beautiful excellences and magnificences. ਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ। |
ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ ॥ गावै को विदिआ विखमु वीचारु ॥ Gāvai ko viḏi▫ā vikẖam vīcẖār. Who can chant God's Knowledge, whose study is arduous? ਵਾਹਿਗੁਰੂ ਦੇ ਇਲਮ ਨੂੰ ਜਿਸ ਦੀ ਸੋਚ ਵਿਚਾਰ ਕਠਨ ਹੈ, ਕੌਣ ਗਾ ਸਕਦਾ ਹੈ? |
ਗਾਵੈ ਕੋ, ਸਾਜਿ ਕਰੇ ਤਨੁ ਖੇਹ ॥ गावै को साजि करे तनु खेह ॥ Gāvai ko sāj kare ṯan kẖeh. Some sing that He fashions the body and then reduces it to dust. ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ। |
ਗਾਵੈ ਕੋ, ਜੀਅ ਲੈ ਫਿਰਿ ਦੇਹ ॥ गावै को जीअ लै फिरि देह ॥ Gāvai ko jī▫a lai fir ḏeh. Some sing that God takes away life and again restores it. ਕਈ ਇਕ ਗਾਇਨ ਕਰਦੇ ਹਨ ਕਿ ਵਾਹਿਗੁਰੂ ਪ੍ਰਾਣ ਲੈ ਲੈਂਦਾ ਹੈ ਤੇ ਮੁੜ ਵਾਪਸ ਦੇ ਦਿੰਦਾ ਹੈ। |
ਗਾਵੈ ਕੋ, ਜਾਪੈ ਦਿਸੈ ਦੂਰਿ ॥ गावै को जापै दिसै दूरि ॥ Gāvai ko jāpai ḏisai ḏūr. Some sing that God seems and appears to be far off. ਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ। |
Next |